ਪੰਥਕ ਅਸੈਂਬਲੀ….. ਸੂਝਵਾਨ ਅਤੇ ਸਿਆਣਪ ਵੱਲ ਇੱਕ ਕਦਮ ……

ਪੰਥਕ ਅਸੈਂਬਲੀ…..
ਸੂਝਵਾਨ ਅਤੇ ਸਿਆਣਪ ਵੱਲ ਇੱਕ ਕਦਮ ……
ਕੌਮਾਂ ਅਕਸਰ ਇੱਕ ਗਲਤੀ ਕਰਦੀਆਂ ਹਨ ਕਿ ਉਨ੍ਹਾਂ ਦੀ ਅਗਵਾਈ ਸੂਝਵਾਨ ਲੋਕ ਦੂਰ ਅੰਦੇਸ਼ੀ ਨਾਲ ਨਹੀਂ ਕਰਦੇ ।ਇਸ ਲਈ ਉਹ ਕੌਮ ਹਮੇਸ਼ਾ ਨਿਘਾਰ ਵੱਲ ਜਾਂਦੀ ਹੈ।
ਕੌਮ ਨੂੰ ਸਿਖਰ ਤੇ ਲੈ ਕੇ ਜਾਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਕੌਮ ਪ੍ਰਤੀ ਫੈਸਲੇ ਸਿਆਣਪ ਅਤੇ ਦੂਰ ਅੰਦੇਸ਼ੀ ਨਾਲ ਲਏ ਜਾਣ ਤਾਂ ਕਿ ਕੌਮ ਤਰੱਕੀ ਕਰ ਸਕੇ।
ਪੰਥਕ ਅਸੈਂਬਲੀ ਅਜਿਹੇ ਹੀ ਸਿੱਖ ਨੌਜਵਾਨ, ਡਾਕਟਰ ,ਪ੍ਰਚਾਰਕ, ਜੱਜ, ਵਕੀਲ ,ਸਮਾਜ ਸੇਵੀ,ਬੁੱਧੀਜੀਵੀਆਂ ਦਾ ਸਾਂਝਾ ਮੰਚ ਹੈ।
ਸਿੱਖ ਕੌਮ ਦੀ ਫੁਲਵਾਡ਼ੀ ਜੇ ਬਚਾਉਣੀ ਹੈ ਤਾਂ ਸਾਨੂੰ ਸਿਰ ਜੋੜ ਕੇ ਇਕੱਤਰ ਹੋ ਕੇ ਇੱਕ ਦੂਜੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਜ਼ਰੂਰਤ ਹੈ।
ਪਰ ਸਿੱਖ ਕੌਮ ਦੀ ਹਾਲਤ ਵੀ ਉਸ ਬਜ਼ੁਰਗ ਦੇ ਵਾਂਗ ਬਣੀ ਪਈ ਹੈ ਜਿਸ ਦੇ ਪੁੱਤਰ ਤੇ ਚਾਰ ਸਨ ਪਰ ਆਪਸ ਵਿੱਚ ਇੱਕ ਦੂਜੇ ਨਾਲ ਉਲਝੇ ਹੋਏ ਸਨ ਤੇ ਬਾਪੂ ਦੀ ਸੇਵਾ ਕਰਨ ਵਾਲਾ ਕੋੲੀ ਵੀ ਨਹੀ ਸੀ।ਉਸ ਬਜ਼ੁਰਗ ਨੇ ਆਪਣੇ ਪੁੱਤਰਾਂ ਨੂੰ ਚਾਰ ਡੰਡੀਆਂ ਵੱਖੋ ਵੱਖ ਤੋੜਨ ਲਈ ਦਿੱਤੀਆਂ ।ਜੋ ਚਾਰੇ ਪੁੱਤਰਾਂ ਨੇ ਇੱਕ ਪਲ ਵਿੱਚ ਤੋੜ ਕੇ ਬਾਪੂ ਦੇ ਹੱਥ ਉੱਤੇ ਰੱਖੀਆਂ ਤੇ ਬਾਪੂ ਨੇ ਦੁਬਾਰਾ ਚਾਰ ਡੰਡੀਆਂ ਚਾਰਾਂ ਪੁੱਤਰਾਂ ਨੂੰ ਦੁਬਾਰਾ ਤੋੜ ਤੋੜਨ ਲਈ ਕਿਹਾ ਤਾਂ ਚਾਰਾਂ ਪੁੱਤਰਾਂ ਕੋਲੋਂ ਚਾਰ ਇਕੱਠੀਆਂ ਡੰਡੀਆਂ ਟੁੱਟ ਨਾ ਸਕੀਆਂ ਤੇ ਬਜ਼ੁਰਗ ਨੇ ਸਮਝਾਇਆ ਕਿ ਇਕੱਠੇ ਰਹੋ ਗੇ ਤੇ ਤੁਹਾਡੀ ਤਾਕਤ ਬਣੀ ਰਹੇਗੀ।ਉਹ ਚਾਰ ਪੁੱਤਰ ਤਾਂ ਉਸ ਕਹਾਣੀ ਮੁਤਾਬਕ ਸਮਝ ਗਏ।
ਅੱਜ ਗੁਰੂ ਗ੍ਰੰਥ ਸਾਹਿਬ ਦੇ ਪੁੱਤਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਸਮਝਦੇ ਹਨ ਕਿ ਨਹੀਂ ਇਹ ਸੋਚਣ ਵਾਲੀ ਗੱਲ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਬਾਪੂ ਸਾਰੇ ਪੁੱਤਰਾਂ ਨੂੰ ਇਹੀ ਗੱਲ ਕਹਿੰਦੇ ਹਨ ਕਿ “ਗੁਰਮੁਖਿ ਬੈਸਹੁ ਸਫਾ ਵਿਛਾਇ”……

ਸੋ ਪੰਥਕ ਅਸੈਂਬਲੀ ਅਜਿਹਾ ਹੀ ਇਕ ਪਲੇਟਫ਼ਾਰਮ ਹੈ। ਜਿਸ ਵਿਚ ਸਾਂਝੇ ਤੌਰ ਤੇ ਮਿਲ ਬੈਠ ਕੇ ਅਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲਾਮਬੰਦ ਹੋ ਕੇ ਕਾਰਜ ਕਰ ਸਕਦੇ ਹਾਂ।

Leave a Reply