ਮੂਰਖਾਂ ਦੀ ਭੀੜ ਤੋੰ ਬਚੋ…….
ਉਰਦੂ ਦੀ ਇਕ ਪੁਰਾਣੀ ਕਿਤਾਬ ਨੂੰ ਵਾਚਦਿਆਂ ਇਕ ਅਦੀਬ ਦਾ ਨੁਕਤਾ ਬੜਾ ਸੰਵੇਦਨਾ ਭਰਿਆ ਲੱਗਾ ਕਿ ਜੇਕਰ ਮੂਰਖਾਂ ਦੀਆਂ ਭੀੜਾਂ ਤੁਹਾਡੇ ਕਾਫਲੇ ਦਾ ਹਿੱਸਾ ਬਣਨ ਤਾਂ ਇਹ ਨਾ ਸਮਝੋ ਕਿ ਕਾਫ਼ਲਾ ਵੱਡਾ ਹੋਇਆ, ਸਗੋਂ ਇਹ ਇਸ ਗੱਲ ਦਾ ਸੂਚਕ ਹੈ ਕਿ ਤੁਹਾਡਾ ਪੱਧਰ ਨੀਂਵਾ ਹੋ ਰਿਹਾ ਹੈ ਅਤੇ ਦਾਨਿਸ਼ਮੰਦ ਤੁਹਾਡੇ ਤੋਂ ਦੂਰ ਹੋ ਰਹੇ ਹਨ ਕਿਉਂ ਕਿ ਦਾਨਿਸ਼ਮੰਦ ਭੀੜ ਦਾ ਹਿੱਸਾ ਨਹੀਂ ਹੁੰਦੇ……
ਇਹ ਗਲ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਦੇ ਕਾਰਨਾਂ ਬਾਰੇ ਲਿਖੀ।
ਚੰਗਿਆਈਆਂ ਦਾ ਵਰਨਣ ਵੀ ਰਜ ਕੇ ਕੀਤਾ…
- ਪੜ ਕੇ ਹੈਰਾਨ ਰਹਿ ਗਿਆ ਕਿ ਸ਼ੇਰੇ ਪੰਜਾਬ ਵਲੋਂ ਭਾਈ ਤਾਰੂ ਸਿੰਘ ਜੀ ਦੇ ਸਹੀਦੀ ਸਥਾਨ ਨੂੰ 25 ਰੁਪੈ ਮਹੀਨਾ ਅਤੇ ਪਰਿਵਾਰ ਨੂੰ 1100 ਰੁਪੈ ਸਲਾਨਾ ਜਗ਼ੀਰ ਲੱਗੀ ਹੋਈ ਸੀ।