ਜਦੋ ਸਮਾਗਮ ਵਿੱਚ ਸੁਖਬੀਰ ਮੁਰਦਾਬਾਦ ਦੇ ਨਾਹਰੇ ਲਗੇ…

ਬੇਸ਼ਰਮੋ ਹੁਣ ਤਾਂ ਸ਼ਰਮ ਕਰੋ….

ਕਹਿੰਦੇ ਹਨ ਆਵਾਮ ਹੀ ਰਾਜ ਦੀ ਅਸਲ ਮਾਲਕ ਹੁੰਦੀ ਹੈ ਪਰ ਜੇ ਜਾਗ ਜਾਏ ।ਜਦੋਂ ਅਵਾਮ ਜਾਗਦੀ ਹੈ ਤਾਂ ਹਾਕਮ ਸਰਕਾਰਾਂ ਨੂੰ ਨੀਂਦ ਨਹੀਂ ਆਉਂਦੀ ।
ਕਿਉਂਕਿ ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੀ ਆਵਾਮ ਹੱਕ ਸੱਚ ਲਈ ਆਵਾਜ਼ ਬੁਲੰਦ ਕਰੇ ।ਇਸ ਲਈ ਸਰਕਾਰਾਂ ਲੋਕਾਂ ਨੂੰ ਆਪਸ ਵਿੱਚ ਉਲਝਾ ਕੇ ਰੱਖਦੀਆਂ ਹਨ ਕਿ ਲੋਕ ਆਪਸ ਵਿਚ ਉਲਝੇ ਰਹਿਣ ਤੇ ਬਿੱਲੀਆਂ ਦੀ ਲੜਾਈ ਵਿਚ ਬਾਂਦਰ ਹਮੇਸ਼ਾ ਹੀ ਲਾਭ ਉਠਾਉਂਦਾ ਰਹੇ।
ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਅਤੇ ਬਾਦਲ ਪਰਿਵਾਰ ਪ੍ਰਤੀ ਵਿਰੋਧ ਉਸ ਵੇਲੇ ਵੇਖਣੇ ਨੂੰ ਮਿਲਿਆ ਜਦੋਂ ਗੁਰਦਾਸਪੁਰ ਵਿੱਖੇ ਇੱਕ ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਹੋਏ ਸਨ ਅਜੇ ਉਨ੍ਹਾਂ ਨੇ ਸਟੇਜ ਉੱਪਰੋਂ ਲੋਕਾਂ ਨੂੰ ਮੁਖਾਤਿਬ ਹੋਣਾ ਹੀ ਸੀ ਕਿ ਲੋਕਾਂ ਨੇ
ਸੁਖਬੀਰ ਬਾਦਲ ਦੇ ਵਿਰੋਧ ‘ਚ(ਸੁਖਬੀਰ ਮੁਰਦਾਬਾਦ,ਅਕਾਲੀਦਲ ਮੁਰਦਾਬਾਦ) ਦੇ ਨਾਅਰੇ ਮਾਰਨੇ ਸ਼਼ੁਰੂ ਕਰ ਦਿੱਤੇ ਅਤੇ ਨਾਅਰੇ ਮਾਰਦੇ ਲੋਕ ਪੰਡਾਲ ਵਿਚੋਂ ਬਾਹਰ ਜਾਣ ਲਗੇ ਤੇ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲਾ ਮਾਈਕ ‘ਚ ਮਜੀਠੀਏ ਤੇ ਸੁਖਬੀਰ ਨੂੰ ‘ਵਾਜਾਂ ਮਾਰ ਕੇ ਕਹਿ ਰਿਹਾ ਸੀ ਕਿ ਤੁਸੀਂ ਸਟੇਜ ‘ਤੇ ਆ ਕੇ ਬੋਲੋ.. ਇਹ ਸਟੇਜ ਹਾਡੀ ਆ… ਕਿਸੇ ਦੀ ਜ਼ੁਰਅਤ ਨੀਂ ਤੁਹਾਨੂੰ ਰੋਕਣ ਦੀ…
ਚਲੋ ਦੇਰ ਆਏ ਦਰੁਸਤ ਆਏ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲੋਕਾਂ ਨੂੰ ਅਜੇ ਭੁੱਲੀ ਨਹੀਂ ਹੈ ਅਤੇ ਅਖੌਤੀ ਪੰਥਕ ਸਰਕਾਰ ਦੇ ਬਾਰੇ ਲੋਕਾਂ ਦੇ ਮਨਾਂ ਵਿਚ ਅਜੇ ਵੀ ਗੁੱਸਾ ਭਾਂਬੜ ਬਣ ਕੇ ਬੈਠਾ ਹੋਇਆ ਹੈ।
ਰਾਜਨੀਤਕ ਬੰਦੇ ਲਈ ਸਭ ਤੋਂ ਵੱਡੀ ਸਜ਼ਾ ਇਹੀ ਹੁੰਦੀ ਹੈ ਕਿ ਉਸ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ ।

ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਿੱਖ ਇਸ ਵਿਰੋਧ ਨੂੰ ਕਦੋਂ ਤੱਕ ਜਾਰੀ ਰੱਖਦੇ ਹਨ ਅਤੇ ਇਕਜੁੱਟ ਹੋ ਕੇ ਕਦੋਂ ਭਵਿੱਖ ਦੀ ਸੋਹਣੀ ਘਟ ਕਰਨ ਲੲੀ ਇਕਜੁੱਟ ਹੁੰਦੇ ਹਨ ।

Leave a Reply