Spread the love

ਪੰਥਕ ਅਸੈਂਬਲੀ ਦੀ ਖਾਲਸਾਈ  ਕਾਰਵਾਈ ਨੂੰ ਜਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਅਤੇ ਜਿਵੇਂ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਹੋਇਆ ਇਹ ਪਹਿਲੀ ਵਾਰ ਦੇਖਣ ਲਈ ਮਿਲਿਆ।
ਇਸ ਤੋਂ ਪਹਿਲਾਂ ਕਦੇ ਵੀ ਕਿਸੇ ਵੀ ਜਥੇਬੰਦੀ ਜਾਂ ਪਾਰਟੀ ਦੇ ਕਿਸੇ ਵੀ ਸੰਮੇਲਨ ‘ਚ ਇੰਜ ਦੇਖਣ ਲਈ ਨਹੀਂ ਮਿਲਿਆ।
ਪਹਿਲਾਂ ਤੋਂ ਹੀ ਨਿਰਧਾਰਿਤ ਭਾਸ਼ਣ ਅਤੇ ਐਲਾਨ ਹੁੰਦੇ ਆਏ ਹਨ। ਖ਼ਾਸ ਕਰਕੇ ਪਾਰਟੀ ਜਾਂ ਜਥੇਬੰਦੀ ਦੇ ਪ੍ਰਧਾਨ ਦੀ ਡਾਂਗ ਹੀ ਚੱਲਦੀ ਹੈ। ਜੇ ਸਿੱਖ ਇਸ ਤਰੀਕੇ ਨਾਲ ਵਿਚਾਰ ਵਟਾਂਦਰੇ ਦੇ ਰਾਹ ਪੈ ਗਏ ਤਾਂ ਜ਼ਰੂਰ ਕਿਸੇ ਨਾ ਕਿਸੇ ਦਿਨ ਚੰਗੇ ਨਤੀਜੇ ਦੇਣਗੇ।
ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਸਾਨੂੰ ਬਹੁਤ ਸਵਾਲ ਕਰਨੇ ਨੇ ਅਤੇ ਸਾਡੇ ਕੋਲ ਜਵਾਬ ਨਹੀਂ ਹੋਣਗੇ। ਇਹ ਅਸੈਂਬਲੀ ‘ਚ ਭਾਵੇਂ ਕੋਈ ਨਤੀਜਾ ਨਿਕਲੇ ਜਾਂ ਨਾ ਪਰ ਬੈਠਣ ਦਾ ਸਲੀਕਾ ਵਧੀਆ ਸੀ। ਬਹੁਤ ਸਾਰੇ ਬੰਦਿਆਂ ਦੀ ਸ਼ਮੂਲੀਅਤ ‘ਤੇ ਸੁਆਲ ਵੀ ਉੱਠੇ ਨੇ ਅਤੇ ਮੈਂ ਵੀ ਕਈਆਂ ਨਾਲ ਇਤਫ਼ਾਕ ਨਹੀਂ ਰੱਖਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਇਸ ਮਿਲ ਬੈਠ ਵਿਚਾਰਾਂ ਕਰਨ ਦੀ ਰੀਤ ਨੂੰ ਮੁੱਢੋਂ ਰੱਦ ਕਰ ਦੇਈਏ।
ਗੱਲ ਸ਼ੁਰੂ ਹੋਈ ਹੈ, ਚੰਗਾ ਹੈ। ਸਾਨੂੰ ਚੰਗੇ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ।

ਸੁਰਿੰਦਰ ਸਿੰਘ ਟਾਕਿੰਗ ਪੰਜਾਬ

By admin

Leave a Reply

Translate »