ਕੁਬੋਲ……….

ਗੁਰੂ ਅਮਰਦਾਸ ਸਾਹਿਬ ਨੂੰ ਕਿਸੇ ਸਿੱਖ ਨੇ ਮੋਤੀਆਂ ਦੀ ਮਾਲਾ ਭੇਂਟ ਕੀਤੀ ਗੁਰੂ ਜੀ ਨੇ ਅੱਗੇ ਭਾਈ ਜੇਠੇ ਤੇ ਮੇਹਰ ਕੀਤੀ। ਭਾਈ ਜੇਠੇ ਨੇ ਉਹ ਮਾਲਾ ਗੋਇੰਦਵਾਲ ਦੇ ਬਾਹਰ ਵਾਰ ਇਕ ਕੁਬੋਲ ਬੋਲਣ ਵਾਲੇ ਨੂੰ ਉਹ ਮਾਲਾ ਇਹ ਸੋਚ ਕੇ ਦੇ ਦਿਤੀ ਕੇ ਖਬਰੇ ਥੋੜੇ ਦਿਨ ਗੁਰੂ ਸ਼ਾਨ ਵਿਚ ਕੁਝ ਬੋਲ ਕੁਬੋਲ ਨਹੀਂ ਬੋਲੇਗਾ । ਪਰ ਜਿਵੇਂ ਹੀ ਗੁਰੂ ਅਮਰਦਾਸ ਜੀ ਨੂੰ ਭਾਈ ਜੇਠੇ ਦੀ ਇਸ ਬਾਤ ਦਾ ਪਤਾ ਲਗਾ ਤਾਂ ਗੁਰੂ ਅਮਰਦਾਸ ਜੀ ਬੋਲੇ ਕਿ ਲੋਕਾਈ ਨੂੰ ਹਰ ਸੁਖ ਵੰਡ ਦੇਣਾ ਤੁਹਾਡੀ ਦਇਆ ਭਾਵਨਾ ਹੈ ਸ਼ੁਭ ਗੁਣ ਹੈ ਪਰ ਓਹ ਵਿਅਕਤੀ ਚੁਪ ਨਹੀਂ ਰਹੇਗਾ ਉਸਨੇ ਹੁਣ ਕੁਬੋਲ ਬੋਲਣ ਨੂੰ ਆਪਣਾ ਧੰਦਾ ਬਣਾ ਲੈਣਾ ਹੈ।ਕਿਉਕਿ ਜੇ ਥੋੜੇ ਕੁਬੋਲ ਬੋਲਣ ਨਾਲ ਮਾਲਾ ਮਿਲੀ ਹੈ ਤੇ ਜਾਦਾ ਮਿਲਣ ਦੇ ਲਾਲਚ ਦੇ ਚ ਵੱਧ ਕੁਬੋਲ ਬੋਲੇਗਾ।

ਬੱਸ ਇਹ ਹਾਲਤ ਅੱਜ ਦੇ ਸਮਾਜ ਤੇ ਸਾਡੀ ਅੱਜ ਦੀ ਆਲੋਚਨਾ ਕਰਨ ਦੇ ਢੰਗ ਤੇ ਜਾਦਾ ਢੁਕਦੇ ਹਨ ।

ਕਿਸੇ ਦੀ ਆਲੋਚਨਾ ਇਸ ਢੰਗ ਨਾਲ ਸਹੀ ਹੈ ਕਿ ਉਹ ਆਲੋਚਨਾ ਕਰਕੇ ਆਪਣਾ ਰਸਤਾ ਸਹੀ ਕਰ ਲਵੇ।ਪਰ ਕਿਸੇ ਦੀ ਆਲੋਚਨਾ ਇਸ ਪੱਧਰ ਤੇ ਗਿਰ ਕੇ ਕੀਤੀ ਜਾਵੇ ਕਿ ਨਾ ਤੇ ਉਸਨੂੰ ਆਪਣੀ ਇੱਜਤ ਦੀ ਪਰਵਾਹ ਹੋਵੇ ਨਾ ਪਰਿਵਾਰ ਤੇ ਨਾ ਕਿਸੇ ਦੂਜੇ ਦੀ।ਤਾਂ ਸਮਝੋ ਆਲੋਚਨਾ ਦਾ ਵਪਾਰ ਹੋ ਰਿਹਾ ਸਿਰਫ ਆਪਣੀ ਮਸ਼ਹੂਰੀ ਲਈ।ਅੱਜ ਦਾ ਫੇਸਬੁੱਕ,ਵਟਸਐਪ,ਤੇ ਯੂ ਟਯੂਬ ਅਪਲੀਕੇਸ਼ਨਾਂ ਸ਼ਾਇਦ ਇਸੇ ਵਪਾਰ ਲਈ ਵਰਤੀਆਂ ਜਾ ਰਹੀਆਂ ਹਨ।ਤੇ ਅਸੀਂ ਭੀ ਕਮਲੇ ਹੋਏ ਇਕ ਦੂੱਜੇ ਦੀ ਇੱਜਤ ਮਾਣ ਸਨਮਾਨ ਲੀਰੋ ਲੀਰ ਕਰਿ ਜਾ ਰਹੇ ਹਾਂ।
ਜਿਸ ਚ ਕਾਬਲਿਯਤ ਹੋਊ ਤੇ ਗੁਰੂ ਕਿਰਪਾ ਵਰਤੇਗੀ ਉਹ ਗੁਰੂ ਗੁਰੂ ਕਰਦਾ ਭਾਈ ਜੇਠੇ ਵਾਂਙੂ ਅਕਾਲ ਪੁਰਖ ਤੇ ਗੁਰੂ ਨਾਨਕ ਦੀ ਨਜ਼ਰ ਚ ਪ੍ਰਵਾਨ ਹੋ ਜਾਵੇਗਾ ।

ਤੇ ਗੁਰੂ ਰਾਮਦਾਸ ਜੀ ਦੀ ਗੋਦ ਵਿਚ ਹੋਵੇਗਾ ।

ਨਵਜੋਤ ਸਿੰਘ ਪਾਉਂਟਾ
8568988144

Leave a Reply

Your email address will not be published. Required fields are marked *