ਪੰਥਕ ਅਸੈਂਬਲੀ ਬਾਰੇ ਨਜ਼ਰੀਆ ਸਾਫ ਰਖਣ ਦੀ ਜਰੂਰਤ…..

ਸੁਹਿਰਦਾ ਰਖਣ ਵਾਲਿਆਂ ਨੂੰ ਸੁਹਿਰਦਤਾ ਨਜਰ ਆਈ ਪਰ ਗੁਰਬਾਣੀ ਸਿਧਾਂਤ ਅਨੁਸਾਰ ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ।
ਦੂਜੀ ਗਲ ਹੋਇ ਇਕਤਰ ਮਿਲਹੁ ਮੇਰੇ ਭਾਈ ਦਾ ਸਿਧਾਂਤ ਨਜਰ ਆਇਆ,ਜੋ ਅਜ ਦੇ ਮਹੌਲ ਮੁਤਾਬਿਕ ਬਹੁਤ ਜਰੂਰੀ ਤੇ ਲਾਜਮੀ ਸੀ।
ਤੀਜੀ ਗਲ ਮਖੀ ਦੀ ਵੀ ਆਪਣੀ ਖਾਸਿਯਤ ਹੁੰਦੀ ਹੈ ਕਿ ਸਾਰਾ ਸ਼ਰੀਰ ਛਡ ਜਖਮ ਵਾਲੀ ਗੰਦੀ ਥਾਂ ਤੇ ਬੈਠਦੀ ਹੈ,ਕੁਛ ਲੋਕ ਅਜੀਹੀਆਂ ਮਖੀਆਂ ਦੇ ਭਾਈਵਾਲ ਹੁੰਦੇ ਹਨ।
ਤੁਸੀ ਜੋ ਸੋਚਦੇ ਜੇਹੋ ਜਹੀ ਸੋਚ ਰਖਦੇ ਹੋ ਤੁਸੀਂ ਤੁਹਾਨੂੰ ਨਜਰ ਵੀ ਉਹ ਹੀ ਆਉਦਾ ਹੈ।ਇਮਾਨਦਾਰੀ ਦੀਆਂ ਐਨਕਾਂ ਲਗਾੳ ਫਰਕ ਮਹਿਸੂਸ ਹੋਵੇਗਾ।

ਸਾਡੀ ਹਾਲਤ ਉਸ ਕਿਸ਼ਤੀ ਦੇ ਮਲਾਹ ਵਾਲ਼ੀ ਹੋਣੀ ਚਾਹੀਦੀ ਹੈ ਜਿਸਨੇ ਆਪਣੇ ਪਿੰਡ ਦੇ ਲੋਕਾਂ ਨੂੰ ਦਰਿਆ ਦੇ ਪਾਰ ਲੈ ਕੇ ਜਾਣ ਵਾਸਤੇ ਇਕ ਕਿਸ਼ਤੀ ਤਿਆਰ ਕੀਤੀ ਲੋੜ ਪੈਣ ਤੇ ਉਹ ਲੋਕਾਂ ਨੂੰ ਦਰਿਆ ਤੋਂ ਪਾਰ ਛੱਡ ਕੇ ਆਉਂਦਾ। ਕਿਸ਼ਤੀ ਪੁਰਾਣੀ ਹੋਣ ਕਰਕੇ ਕਿਸ਼ਤੀ ਵਿੱਚ ਪਾਣੀ ਆ ਜਾਂਦਾ ਤੇ ਲੋਕ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਹੱਥਾਂ ਦੇ ਨਾਲ ਉਸ ਸੁਰਾਖ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਇਸ ਤਰੀਕੇ ਸਾਰਿਆ ਦਾ ਪਾਇਆ ਹੋਇਆ ਆਪੋ ਆਪਣਾ ਯੋਗਦਾਨ ਨਾਲ ਉਸ ਮਲਾਹ ਦੀ ਸਹਾਇਤਾ ਹੋ ਜਾਂਦੀ ਤੇ ਸਾਰੇ ਕਿਸ਼ਤੀ ਦੇ ਰਾਹੀਂ ਦਰਿਆ ਤੋਂ ਪਾਰ ਚਲੇ ਜਾਂਦੇ।
ਇੱਕ ਦਿਨ ਬੰਦੇ ਘੱਟ  ਅਤੇ ਸੁਰਾਖ ਜ਼ਿਆਦਾ ਤੇ ਇੱਕ ਬੰਦਾ ਹੰਕਾਰੀ ਹੋ ਗਿਆ ਕਿ ਮੈਂ ਹੱਥ ਰੱਖ ਕੇ ਪਾਣੀ ਕਿਉਂ ਰੋਕਾਂ ਇਹ ਮਲਾਹ ਦੀ ਜਿੰਮੇਵਾਰੀ ਹੈ । ਮਲਾਹ ਆਪ ਰੋਕੇ ਮੈਂ ਨਹੀਂ ਰੋਕਾਂਗਾ। ਦੂਜਿਆਂ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਿਸ਼ਤੀ ਵਿਚ ਪਾਣੀ ਭਰ ਗਿਆ ਤੇ ਕਿਸ਼ਤੀ ਡੁੱਬ ਗਈ ਤੇ ਸਾਰੇ ਹੀ ਮਰ ਗਏ।

ਹੁਣ ਦੇਖਣ ਵਾਲੀ ਗੱਲ ਇਹ ਸੀ ਕਿ ਜੇ ਉਹ ਬੰਦਾ ਹੰਕਾਰੀ ਨਾ ਹੁੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਸੁਰਾਖ ਨੂੰ ਬੰਦ ਕਰ ਦਿੰਦਾ ਤੇ ਬੇੜੀ ਵਿੱਚ ਪਾਣੀ ਨਾ ਆਉਂਦਾ ਤਾਂ ਸਾਰੇ ਬੱਚ ਜਾਂਦੇ ਪਰ ਉਸ ਦੇ ਹੰਕਾਰ , ਬੇਵਕੂਫੀ  ਕਾਰਨ ਸਾਰਿਆਂ ਦੀ ਜਾਨ ਚਲੀ ਗਈ। ਹੁਣ ਦੇਖਣਾ ਕਸੂਰਵਾਰ ਮਲਾਹ ਹੈ ਜਾਂ ਆਪਣਾ ਬਣਦਾ ਯੋਗਦਾਨ ਨਾ ਪਾਉਣ ਵਾਲਾ ਉਹ ਹੰਕਾਰੀ ਸਖ਼ਸ਼????
ਯਾਦ ਰਹੇ ਡੁਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ।
ਨਾ ਤੁਮ ਹੀ ਰਹੋਗੇ ਨਾ ਸਾਥੀ ਤੁਮਹਾਰੇ।
ਪੰਥਕ ਅਸੈਂਬਲੀ ਵੀ ਅਜਿਹੇ ਸੁਹਿਰਦ ਵੀਰਾਂ ਵੱਲੋਂ ਇੱਕ ਬੇੜੀ ਬਣਾਉਣ ਦਾ ਯਤਨ ਸੀ ਆਓ ਸਾਰੇ ਸਾਥ ਦੇ ਕੇ ਸਿੱਖ ਕੌਮ ਦੀ ਬੇੜੀ ਨੂੰ ਬਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਈਏ ।

Leave a Reply

Your email address will not be published. Required fields are marked *