ਮਿੱਠੇ ਪੋਚੇ…ਵਾਧੂ ਕਾਰਜਕਾਰੀ ਦੇ…….????

 

ਏ.ਬੀ.ਪੀ ਸਾਂਝਾ ਤੇ ਅਕਾਲ ਤਖਤ ਸਾਹਿਬ ਦੇ ਬਣਾਏ ਲਿਫਾਫਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਇੰਟਰਵਿਊ ਦਿੰਦਿਆਂ ਲਗਾਏ ਮਿੱਠੇ ਮਿੱਠੇ ਪੋਚੇ।
ਗੁਰਬਚਨ ਸਿੰਘ ਦੀ ਆਤਮਾ ਸੱਚ ਨਾ ਬੋਲ ਸਕਣ ਦਾ ਬੋਝ ਝੱਲਦਿਆਂ ਹੋਇਆਂ ਨਾਟਕੀ ਤਰੀਕੇ ਨਾਲ ਦਿੱਤੇ ਅਸਤੀਫ਼ੇ ਤੋਂ ਬਾਅਦ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਥਾਪੇ ਗਏ। ਹਰਪ੍ਰੀਤ ਸਿੰਘ ਨੇ ਵੀ ਆਪਣਾ ਰਾਹ ਸਾਫ ਰੱਖਦਿਆਂ ਹੋਇਆਂ ਕਿਹਾ ਕਿ ਰਾਜਨੀਤੀ ਅਤੇ ਧਰਮ ਕੱਠੇ ਚੱਲਦੇ ਹਨ। ਸਿੱਖ ਧਰਮ ਦੀ ਇਹੀ ਰਵਾਇਤ ਹੈ ਪਰ ਇਹ ਕਹਿਣਾ ਵਾਜਬ ਨਾ ਸਮਝਿਆ ਕੀ ਰਾਜਨੀਤੀ ਉੱਪਰ ਧਰਮ ਦਾ ਕੁੰਡਾ ਹੋਣਾ ਬਹੁਤ ਜ਼ਰੂਰੀ ਅਤੇ ਲਾਜ਼ਮੀ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਰਾਜਨੀਤੀ ਅਤੇ ਧਰਮ ਦਾ ਕੁੰਡਾ ਪੱਕਾ ਕਰਾਂਗੇ ਬਲਕਿ ਇਹ ਕਹਿ ਕੇ ਕਿਨਾਰਾ ਕਰ ਗਏ ਕਿ ਅਸੀਂ ਪੰਥਕ ਵਿਦਵਾਨਾਂ ਦੀ ਰਾਏ ਨਾਲ ਚੱਲਣ ਦਾ ਯਤਨ ਕਰਾਂਗੇ।
ਕਹਿੰਦੇ ਹਨ ਅੱਗ ਤੋਂ ਡਰੇ  ਜੁਗਨੂ ਤੋਂ ਵੀ ਡਰਦੇ ਹਨ। ਸਾਡਾ ਵੀ ਉਹੀ ਹਾਲ ਹੈ ਕਿਉਂਕਿ ਪਹਿਲੇ ਜਥੇਦਾਰਾਂ ਨੇ ਦੁਰਗਤੀ ਏਨੀ ਜ਼ਿਆਦਾ ਕੀਤੀ ਹੈ ਹੁਣ ਵਾਲਿਆਂ ਉੱਤੇ ਵਿਸ਼ਵਾਸ਼ ਕਰਨਾ ਬਹੁਤ ਔਖਾ ਹੈ ।
ਹਰਪ੍ਰੀਤ ਸਿੰਘ ਆਪਣੀ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਨਿਭਾਉਂਦੇ ਹਨ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਹੀ ਜਾਵੇਗਾ ਪਰ ਸੋਚਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ਮਿੱਠੇ ਪੋਚਿਆਂ ਦੇ ਵਹਿਣ ਵਿੱਚ ਵਹਿ ਕੇ ਸਿੱਖ ਦੁਬਾਰਾ ਸਭ ਕੁਝ ਭੁੱਲ ਭੁਲਾ ਕੇ ਰੱਬ ਰੱਬ ਕਰਦੇ ਦੁਬਾਰਾ ਸਹਿਮਤੀ ਨਾ ਦੇ ਦੇਣ।

Leave a Reply

Your email address will not be published. Required fields are marked *