ਮੰਤਰੀ ਚੁਣਿਆਂ ਗਿਆ……

ਇੱਕ ਵਾਰੀ ਇੱਕ ਜੰਗਲ ਵਿੱਚ ਰਾਜੇ ਸ਼ੇਰ ਨੇ ਸੋਚਿਆ ਕਿ ਨਵੇ ਮੰਤਰੀ ਦੀ ਚੋਣ ਕੀਤੀ ਜਾਵੇ। ਸ਼ੇਰ ਨੇ ਸਾਰੇ ਜੰਗਲ ਵਿੱਚ ਸੁਨੇਹਾ ਦਿੱਤਾ ਕਿ ਆਪੋ ਆਪਣੇ ਨਾਮ ਮੰਤਰੀ ਪਦ ਲਈ ਭੇਜੋ।
ਅਗਲੇ ਦਿਨ ਇੰਟਰਵਿਊ ਰੱਖੀ ਗਈ। ਸ਼ੇਰ ਅੰਦਰ ਇੰਟਰਵਿਊ ਲੈ ਰਿਹਾ ਸੀ।  ਬਾਹਰ ਲੂੰਬਡ਼ ਪਹਿਰੇਦਾਰੀ ਕਰ ਰਿਹਾ ਸੀ ।ਸਭ ਤੋਂ ਪਹਿਲਾਂ ਅੰਦਰ ਗਿੱਦੜ ਨੂੰ ਭੇਜਿਆ ਗਿਆ। ਸ਼ੇਰ ਨੇ ਪਹਿਲਾਂ ਹੀ ਗੱਲ ਸਾਫ ਕਰ ਦਿੱਤੀ ਕਿ ਮੈਂ ਦੋ ਸਵਾਲ ਕਰਾਂਗਾ ਜਿੱਥੇ ਮੈਨੂੰ ਲੱਗਾ ਕਿ ਕਿਸੇ ਨੇ ਝੂਠ ਬੋਲਿਆ ਹੈ ਮੈਂ ਉਸ ਦੀ ਜਾਨ ਲੈ ਲਵਾਂਗਾ।
ਸ਼ੇਰ ਨੇ ਗਿੱਦੜ ਕੋਲ ਆਪਣਾ ਮੂੰਹ ਕਰ ਕੇ ਜ਼ੋਰ ਦੀ ਭੜਾਸ ਮਾਰਦਿਆਂ ਹੋਇਆਂ ਪੁੱਛਿਆ ਕਿ ਮੇਰੇ ਮੂੰਹ ਵਿਚੋਂ ਖੁਸ਼ਬੂ ਆ ਰਹੀ ਹੈ ਕਿ ਬਦਬੂ।
ਗਿੱਦੜ ਨੇ ਸੋਚਿਆ ਕਿ ਜੇ ਸੱਚ ਬੋਲਾਂਗਾ ਤੇ ਇਹ ਮਾਰ ਦੇਵੇਗਾ। ਆਪਣੇ ਬਚਾਅ ਹਿੱਤ ਉਸ ਨੇ ਕਿਹਾ ਕੇ ਖੁਸ਼ਬੂ ਆ ਰਹੀ ਹੈ । ਸ਼ੇਰ ਜ਼ੋਰ ਦੀ ਝਪਟਿਆ ਤੇ ਗਿੱਦੜ ਨੂੰ ਮਾਰ ਸੁੱਟਿਆ।
ਦੂਜੀ ਵਾਰੀ ਲੂੰਬੜੀ ਨੂੰ ਅਂਦਰ ਭੇਜਿਆ ਗਿਆ ਲੂੰਬੜੀ ਨੂੰ ਵੀ ਇਹੀ ਸਵਾਲ ਕੀਤਾ ।ਲੂੰਬੜੀ ਨੇ ਚਲਾਕੀ ਤੋਂ ਕੰਮ ਲੈਂਦਿਆਂ ਹੋਇਆਂ ਸੋਚਿਆ ਕਿ ਜੇ ਮੈਂ ਝੂਠ ਕਹਾਂਗੀ ਤੇ ਇਹ ਮਾਰ ਦੇਵੇਗਾ ਇਸ ਲਈ ਸੱਚ ਬੋਲਣਾ ਹੀ ਮੁਨਾਸਿਫ ਹੈ, ਉਸ ਨੇ ਝੱਟ ਕਹਿ ਦਿੱਤਾ ਕਿ ਤੁਹਾਡੇ ਮੂੰਹ ਵਿਚੋਂ ਬਦਬੂ ਆ ਰਹੀ ਹੈ। ਸ਼ੇਰ ਨੇ ਗੁੱਸੇ ਵਿੱਚ ਆ ਕੇ ਉਸ ਦਾ ਵੀ ਕਤਲ ਕਰ ਦਿੱਤਾ।ਹੁਣ ਖਰਗੋਸ਼ ਦੀ ਵਾਰੀ ਆਈ ਖਰਗੋਸ਼ ਨੂੰ ਵੀ ਇਹੀ ਸਵਾਲ ਪੁੱਛਿਆ ਗਿਆ ਤਾਂ ਖ਼ਰਗੋਸ਼ ਨੇ ਝੱਟ ਅੰਦਾਜ਼ਾ ਲਗਾ ਲਿਆ ਕਿ ਇਨ੍ਹਾਂ ਵਿੱਚੋਂ ਇੱਕ ਨੇ ਸੱਚ ਕਿਹਾ ਹੋਗਾ ਅਤੇ ਦੂਜੇ ਨੇ ਝੂਠ ਇਸੇ ਲਈ ਰਾਜੇ ਨੇ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਖ਼ਰਗੋਸ਼ ਨੇ ਅਕਲਮੰਦੀ ਤੋਂ ਕੰਮ ਲੈਂਦਿਆਂ ਹੋਇਆ ਜੇਬ ਵਿੱਚੋਂ ਰੁਮਾਲ ਕੱਢਿਆ ਤੇ ਨੱਕ ਪੂੰਝਦਿਆਂ ਹੋਇਆਂ ਕਹਿਣ ਲੱਗਾ ਜੇ ਮੈਨੂੰ ਕੱਲ ਰਾਤ ਦਾ ਜ਼ੁਕਾਮ ਹੋਇਆ ਹੈ।ਮੇਰੇ ਲੲੀ ਅੰਦਾਜਾ ਲਗਾੳਣਾ ਅਤੇ ਸੱਚ ਦੱਸਣਾ ਬਹੁਤ ਹੀ ਔਖਾ ਹੈ।
ਸ਼ੇਰ ਖਰਗੋਸ਼ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਖਰਗੋਸ਼ ਨੂੰ ਆਪਣਾ ਮੰਤਰੀ ਬਣਾ ਲਿਆ।
ਅੱਜ ਸਾਡੇ ਸਮਾਜ ਦੀ ਵੀ ਇਹੀ ਹਾਲਤ ਹੈ ਜਿਹੜੇ ਮੀਸਣੇ ਹਨ ਉਹੀ ਮੰਤਰੀ ਚੁਣੇ ਜਾ ਰਹੇ ਹਨ।
ਸੌ ਸਿੱਖ ਕੌਮ ਲਈ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹੋ ਜਿਹੇ ਮੀਸਣੇ ਨੂੰ ਮੰਤਰੀ ਬਣਾਉਣਾ ਹੈ????/ ਜਾਂ ਮੰਤਰੀ ਪਦਾਂ ਤੋਂ ਲਾ ਕੇ ਪਰੇ ਮਾਰਨਾ ਹੈ।
ਇੱਕ ਖ਼ਰਗੋਸ਼ (ਸੁਖਬੀਰ ਬਾਦਲ) ਭਗੌੜਾ ਹੋਣ ਦੀ ਰਾਹ ਰਿਹਾ ਲੱਭ  ਹੈ ਤੇ ਬਹੁਤੇ ਖਰਗੋਸ਼ ਦੁਬਾਰਾ ਇਸ ਆਸ ਵਿੱਚ ਬੈਠੇ ਹਨ ਕਿ ਸਾਨੂੰ ਮੰਤਰੀ ਲਗਾ ਦਿੱਤਾ ਜਾਵੇ।
ਸਿੱਖੋ ਹੁਣ ਸੁਚੇਤ ਹੋ ਜੋ ਸੰਭਲ ਜਾਓ ਨਹੀਂ ਤਾਂ ਧਿਆਨ ਚੰਦ ਤੇ ਲਾਲ ਚੰਦ ਵਾਂਗ ਇਹ ਡੋਗਰੇ ਇਹ ਖਰਗੋਸ਼ ਲੋਕ ਸਿੱਖ ਪੰਥ ਨੂੰ ਤਬਾਹ ਕਰ ਦੇਣਗੇ।

Leave a Reply

Your email address will not be published. Required fields are marked *