ਕਿਸਾਨਾਂ ਨੂੰ ਇਕ ਵਾਰ ਫੇਰ ਸੱਦਾ ਆਇਆ ਹੈ……
ਇਸਦਾ ਫੈਸਲਾ ਵੀ ਕਿਸਾਨ ਜਥੇਬੰਦੀਆਂ ਨੇ ਹੀ ਲੈਣਾ ਹੈ ਕਿ ਜਾਣਾ ਹੈ ਜਾਂ ਨਹੀਂ।
ਪਰ ਮੇਰਾ ਇਕ ਸੁਝਾਅ ਹੈ ਕਿ ਗੱਲ-ਬਾਤ ਰਾਹੀਂ ਹੀ ਮਸਲੇ ਹੱਲ ਹੁੰਦੇ ਹਨ, ਹਾਂ ਇਹ ਵੀ ਜ਼ਰੂਰੀ ਹੈ ਕਿ ਕੋਣ ਸੱਦ ਰਿਹਾ ਹੈ ਤੇ ਕਿਸ ਪੱਧਰ ਦੀ ਗੱਲ-ਬਾਤ ਹੋਣੀ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਡੁੰਘਾਈ ਮਾਪਣ ਲਈ ਪਹਿਲਾਂ ਪੱਥਰ ਸੁੱਟਿਆ ਜਾਂਦਾ ਹੈ ਤੇ ਫੇਰ ਉਸ ਵਿੱਚ ਉਤਰਣਾ ਹੈ ਜਾਂ ਨਹੀਂ ਉਤਰਣਾ ਦਾ ਫੈਸਲਾ ਲਿਆ ਜਾਂਦਾ ਹੈ, ਹੋ ਸਕਦਾ ਹੈ ਹਾਕਮ ਧਿਰ ਦੀ ਇਹ ਮਨਸ਼ਾ ਹੋਵੇ। ਤੁਸੀਂ ਵੀ ਇਸ ਤਰ੍ਹਾਂ ਸੋਚ ਲਵੋ ਤੇ ਸਰਬ ਸਾਂਝੀ ਸਲਾਹ ਨਾਲ ਬੈਕ ਚੈਨਲ ਖੋਲ ਕੇ ਰੱਖੋ।
ਇਸ ਵਾਰ ਮਾਮਲਾ ਸਿਰਫ ਕਿਰਸਾਨੀ ਦਾ ਨਹੀਂ ਹੈ, ਭਾਵੇਂ ਪ੍ਰਤੱਖ ਰੂਪ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ। ਪਰ ਇਹ ਲੋਕਾਂ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀ ਮਨ-ਮਾਨੀ ਵਿਰੁੱਧ ਰੋਹ ਹੈ। ਇਹੀ ਕਾਰਨ ਹੈ ਕਿ ਹਰ ਵਰਗ ਤੁਹਾਡੇ ਨਾਲ ਹੈ, ਭਾਵੇਂ ਕੋਈ ਤੁਹਾਡੇ ਤੱਕ ਪਹੁੰਚ ਗਿਆ ਜਾਂ ਹੋਰ ਸਾਧਨਾਂ ਰਾਹੀਂ ਯੋਗਦਾਨ ਪਾ ਰਿਹਾ ਹੈ।
ਜਦੋਂ ਤੁਸੀਂ ਗੱਲ-ਬਾਤ ਕਰੋ ਤੇ ਦੇਸ਼
ਦੇ ਜਮਹੂਰੀ ਢਾਂਚੇ ਨੂੰ ਜਿਹੜੀ ਸੱਟ ਵੱਜੀ ਹੈ ਉਸਨੂੰ ਜ਼ਰੂਰ ਸਾਹਮਣੇ ਰੱਖਿਓ ਕਿਉਂਕਿ ਸਵੈ ਨਿਰਣੇ ਦਾ ਹੱਕ ਇਹੀ ਇਕ ਹੱਲ ਹੈ।
ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਤੇ ਟੀਵੀ ਰਾਹੀਂ ਤੁਹਾਡੀ ਗੱਲ ਕਿਸ ਤਰਾਂ ਸੰਸਾਰ ਵਿੱਚ ਪਹੁੰਚੇ ਉਸ ਪੁਰ ਨੀਤੀ ਘੜੋ।
ਕਿਹੜੇ ਖੇਤੀ ਵਿਦਵਾਨ, ਵਕੀਲ ਅਤੇ ਸੋਸ਼ਲ ਵਰਕਰ ਤੁਹਾਡੇ ਪੱਖੀ ਹਨ ਉਹਨਾਂ ਨੂੰ ਲਾਮਬੰਦ ਕਰੋ।
ਇਹ ਸੰਘਰਸ਼ ਆਮ ਜਨਤਾ ਦੇ ਨਾਲ ਜੁੜਿਆ ਰਹੇ ਇਸ ਲਈ ਉਪਰਾਲਾ ਕਰਦੇ ਰਹੋ।
ਰੋਜ਼ ਹੋ ਰਹੀਆਂ ਗਤੀਵਿਧੀਆਂ ਨੂੰ ਅਧਿਕਾਰਤ ਤੋਰ ਤੇ ਲੋਕਾਂ ਤੱਕ ਪਹੁੰਚਣ ਇਸ ਲਈ ਸਾਂਝਾ ਸੋਸ਼ਲ ਮੀਡੀਆ ਸੈਲ ਬਨਾਓ।
ਜਸਵਿੰਦਰ ਸਿੰਘ ਐਡਵੋਕੇਟ
ਅਕਾਲ ਪੁਰਖ ਕੀ ਫ਼ੋਜ
ਪੰਥਕ ਤਾਲਮੇਲ ਸੰਗਠਨ