ਗਲ ਤੇ ਸਹੀ ਹੈ…..

ਆਰ.ਟੀ.ਆਈ. ਕਾਰਕੁੰਨ ਕਿਤਨਾ ਜੀ ਦੀ ਕੰਧ ਤੋਂ ਕਾਪੀ!!!!

ਪੰਜਾਬੀ ਦੇ ਮਹਾਨ ਸ਼ਾਇਰ ਡਾ.ਜਗਤਾਰ ਨੇ ਕਈ ਦਹਾਕੇ ਪਹਿਲਾਂ ਲਿਖਿਆ ਸੀ :

” ਸਫੈਦੀ ਹੋ ਰਹੀ ਹੈ ਡਿਗ ਰਹੇ ਬੁੱਢਿਆਂ ਮਕਾਨਾਂ ਦੀ ,
ਨਹੀਂ ਕੁਝ ਫਿਕਰ ਪਰ ਬਸਤੀ ‘ਚ ਮਰਦੇ ਨੌਜਵਾਨਾਂ ਦੀ “

ਇਹ ਸ਼ਿਅਰ ਅੱਜ ਦੇ ਮਹੌਲ ਚ ਬਹੁਤ ਢੁੱਕਵਾਂ ਲੱਗਦਾ ਹੈ । ਪਹਿਲੀ ਫੋਟੋ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਸੁਲਤਾਨਪੁਰ ਲੋਧੀ ਵਿਖੇ ਸਫੈਦੀ ਕਰ ਰਹੇ ਹਨ । ਦੂਜੀ ਫੋਟੋ ਉਸ ਨੌਜਵਾਨ ਦੀ ਹੈ ਜਿਹੜਾ ਮੁਕੇਰੀਆਂ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੋਟਰਸਾਈਕਲ ‘ਤੇ ਹੀ ਮਰ ਗਿਆ ਸੀ ।

ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਧਿਆਨ ਨਾਲ ਦੇਖੋ ਬਿਕਰਮਜੀਤ ਸਿੰਘ ਮਜੀਠੀਆ ਹੁਰਾਂ ਦੇ ਹੱਥ ‘ਚਿੱਟੇ’ ਰੰਗ ਨਾਲ ਲਿੱਬੜੇ ਹੋਏ ਹਨ । ਵੈਸੇ ਇਹ ਹੱਥ ਸਾਨੂੰ ਤੁਹਾਨੂੰ ਦਿਸਣ ਦਾ ਕੀ ਫਾਇਦਾ ਜਿਨ੍ਹਾਂ ਨੂੰ ਦਿਸਣੇ ਚਾਹੀਦੇ ਹਨ ਉਨ੍ਹਾਂ ਨੂੰ ਦਿਸਦੇ ਹੀ ਨਹੀਂ ।

  • ਪਰਵਿੰਦਰ ਸਿੰਘ ਕਿੱਤਣਾ

Leave a Reply