Spread the love

ਗਰੀਬ ਪਰਿਵਾਰ ਵਿੱਚ ਜੰਮੀ ਉਮਲ ਖੇਰ 5 ਸਾਲ ਦੀ ਸੀ ਜਦੋਂ Bone Disorder ਹੋਣ ਕਰਕੇ ਸ਼ਰੀਰ ਵਿੱਚ 16 fracture ਹੋ ਗਏ , ਜਿਸ ਕਰਕੇ 8 ਵਾਰ ਸਰਜਰੀ ਹੋਈ , ਜਿਸ ਝੁੱਗੀ ਵਿੱਚ ਉਮਲ ਰਹਿੰਦੀ ਸੀ ਉਹ 2001 ਵਿੱਚ ਸਰਕਾਰ ਨੇ ਤੁੜਵਾ ਦਿੱਤੀ . ਉਮਲ ਦਾ ਪਰਿਵਾਰ ਸੜਕ ਤੇ ਆ ਗਿਆ , ਮਾਂ ਦੀ ਅਚਾਨਕ ਮੌਤ ਹੋ ਗਈ ਤੇ ਸੜਕ ਤੇ ਸਮਾਨ ਵੇਚਣ ਵਾਲੇ ਪਿਤਾ ਨੇ ਦੂਸਰਾ ਵਿਆਹ ਕਰਵਾ ਲਿਆ , ਪਰ ਮਤਰੇਈ ਮਾਂ ਦੇ ਜ਼ੁਲਮ ਤੋਂ ਦੁੱਖੀ ਹੋ ਕੇ ਇਸ ਬੇਟੀ ਨੌਵੀ ਜਮਾਤ ਵਿੱਚ ਘਰ ਛੱਡ ਦਿੱਤਾ ਤੇ ਟਿਊਸ਼ਨਾਂ ਪੜੁਾ ਕੇ ਘਰ ਦਾ ਕਿਰਾਇਆ ਤੇ ਸਕੂਲ ਦੀ ਫੀਸ ਚੁੱਕਾਈ , ਮਿਹਨਤ ਕਰਕੇ ਦਿੱਲੀ ਯੂਨੀਵਰਿਸਿਟੀ ਵਿੱਚ ਦਾਖਲਾ ਮਿਲਿਆ, ਜਿੱਥੇ ਸਾਇਕੋਲੋਜੀ ਵਿੱਚ ਗਰੈਜੁਏਸਨ ਕੀਤੀ , ਪਰ 2012 ਵਿੱਚ ਇਸ ਬੇਟੀ ਦਾ ਐਕਸੀਡੈਂਟ ਹੋ ਗਿਆ ਤੇ ਜਿੰਦਗੀ ਵੀਲ ਚੇਅਰ ਤੇ ਆ ਗਈ , ਟਿਊਸ਼ਨਾ ਵੀ ਛੁੱਟ ਗਈਆਂ , ਪਰ ਹਿੰਮਤ ਨਹੀਂ ਹਾਰੀ , ਕੌਸ਼ਿਸ ਕੀਤੀ ਤੇ ਜੇ ਐਨ ਯੂ ਵਿੱਚ ਦਾਖਲਾ ਮਿਲ ਗਿਆ ਜਿੱਥੇ ਪਹਿਲਾਂ M.A ਤੇ ਫਿਰ PhD ਪੂਰੀ ਕੀਤੀ ਤੇ ਫਿਰ Civil Services ਦਾ ਪੇਪਰ ਦਿੱਤਾ ਜੋ ਕਿ ਪਹਿਲੀ ਵਾਰ ਵਿੱਚ ਕਲੀਅਰ ਕੀਤਾ ਤੇ IRS ਵਿੱਚ ਅਸਿਟੈਂਟ ਕਮਿਸ਼ਨਰ ਦੀ ਪੋਸਟ ਮਿਲੀ , ਇਸ ਬੇਟੀ ਨੇ ਐਨੀ ਵੱਡੀ ਸ਼ਰੀਰਿਕ ਬਿਮਾਰੀ ,ਐਕਸੀਡੈਂਟ ਤੇ ਬਹੁਤ ਜ਼ਿਆਦਾ ਗਰੀਬੀ ਵਿੱਚ ਰਹਿਣ ਦੇ ਬਾਵਜ਼ੂਦ ਇਹ ਸਾਬਤ ਕਰ ਦਿੱਤਾ ਕਿ ਜੋ ਵਿਅਕਤੀ ਮਿਹਨਤ ਕਰਦਾ ਹੈ , ਉਹ ਕਦੇ ਫੇਲ ਨਹੀਂ ਹੋ ਸਕਦਾ , ਇਸ ਬੇਟੀ ਨੇ ਇਕੱਲੇ ਹੋ ਕੇ ਵੀ ਜਿੰਦਗੀ ਦੀਆਂ ਐਨੀਆਂ ਵੱਡੀਆਂ ਮੁਸੀਬਤਾਂ ਉੱਤੇ ਜਿੱਤ ਪਾ੍ਪਤ ਕੀਤੀ , ਸਾਡੇ ਵੱਲੋ ਇਸ ਬੇਟੀ ਦੀ ਹਿੰਮਤ ਨੂੰ ਸਲਾਮ

By admin

Leave a Reply

Translate »